Healthy Lungs at Work (ਕੰਮ 'ਤੇ ਸਿਹਤਮੰਦ ਫੇਫੜੇ) ਵਾਲੇ ਸਵਾਲਨਾਮੇ ਦਾ ਜਵਾਬ ਦਿਓ

ਤੁਹਾਡਾ ਕੰਮ ਦਾ ਵਾਤਾਵਰਣ ਤੁਹਾਡੇ ਫੇਫੜਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੰਮ ‘ਤੇ ਧੂੜ, ਧੂੰਆਂ, ਗੈਸਾਂ ਜਾਂ ਹੋਰ ਖ਼ਤਰਨਾਕ ਪਦਾਰਥਾਂ ਵਿੱਚ ਸਾਹ ਲੈਣਾ ਨੁਕਸਾਨਦੇਹ ਹੋ ਸਕਦਾ ਹੈ। ਸਿਲੀਕਾ ਦੀ ਧੂੜ ਦੇ ਸੰਪਰਕ ਵਿੱਚ ਆਉਣ ਨਾਲ ਸਿਲੀਕੋਸਿਸ ਹੋ ਸਕਦਾ ਹੈ – ਫੇਫੜਿਆਂ ਦੀ ਇਕ ਵਿਨਾਸ਼ਕਾਰੀ ਪਰ ਰੋਕਥਾਮ ਯੋਗ ਬਿਮਾਰੀ। ਇਹ ਸਵਾਲਨਾਮਾ ਇਕ ਅਜਿਹਾ ਸਾਧਨ ਹੈ ਜੋ ਤੁਹਾਡੇ ਕੰਮ ਵਾਲੀ ਜਗ੍ਹਾ ਵਿੱਚ ਵਰਤੇ ਜਾਂਦੇ ਫੇਫੜਿਆਂ ਦੀ ਸਿਹਤ ਦੇ ਖਤਰਿਆਂ ਅਤੇ ਸੁਰੱਖਿਆ ਅਭਿਆਸਾਂ ਬਾਰੇ ਤੁਹਾਡੇ ਗਿਆਨ ਨੂੰ ਉਕਸਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਸਵਾਲਨਾਮਾ ਗੁਪਤ ਹੈ ਅਤੇ ਤੁਹਾਡੇ ਕੰਮ ਦੀ ਜਗ੍ਹਾ ਦੀ ਪਛਾਣ ਕਰਨ ਲਈ ਨਹੀਂ ਵਰਤਿਆ ਜਾ ਸਕਦਾ।

ਸਿਲੀਕੋਸਿਸ ਕੀ ਹੈ?

ਸਿਲੀਕੋਸਿਸ ਫੇਫੜਿਆਂ ਦੀ ਕਿੱਤਾਕਾਰੀ ਬਿਮਾਰੀ ਹੈ ਜੋ ਸਿਲੀਕਾ ਦੀ ਧੂੜ ਵਿੱਚ ਸਾਹ ਲੈਣ ਕਾਰਨ ਹੁੰਦੀ ਹੈ। ਇਸ ਧੂੜ ਨੂੰ ਸਾਹ ਰਾਹੀਂ ਅੰਦਰ ਖਿੱਚਣ ਨਾਲ ਸੋਜਸ਼ ਹੁੰਦੀ ਹੈ, ਜੋ ਸਮੇਂ ਦੇ ਨਾਲ, ਫੇਫੜਿਆਂ ਦੇ ਟਿਸ਼ੂਆਂ ਦੇ ਦਾਗਾਂ ਅਤੇ ਫੇਫੜਿਆਂ ਦੇ ਸਖ਼ਤ ਹੋਣ ਦਾ ਕਾਰਨ ਬਣਦੀ ਹੈ, ਜਿਸ ਨਾਲ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਸਿਲੀਕੋਸਿਸ ਲੰਬੇ ਸਮੇਂ ਦੀ ਬਿਮਾਰੀ ਹੈ ਜਿਸ ਦਾ ਇਸ ਸਮੇਂ ਕੋਈ ਇਲਾਜ ਨਹੀਂ ਹੈ।

OLD-campaign_image

ਸਿਲੀਕੋਸਿਸ ਦਾ ਕਾਰਨ ਕੀ ਹੈ?

ਸਿਲੀਕੋਸਿਸ ਦੀ ਬਿਮਾਰੀ ਸਿਲੀਕਾ ਦੀ ਧੂੜ ਵਿੱਚ ਸਾਹ ਲੈਣ ਕਾਰਨ ਹੁੰਦੀ ਹੈ। ਸਿਲੀਕਾ ਦੀ ਧੂੜ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲੀਕਾ ਵਾਲੀਆਂ ਸਮੱਗਰੀਆਂ, ਜਿਵੇਂ ਕਿ ਇੰਜੀਨੀਅਰ ਦਾ ਪੱਥਰ, ਕੰਕਰੀਟ, ਸੀਮਿੰਟ ਵਾਲਾ ਗਾਰਾ ਜਾਂ ਪਰਤਾਂ ਵਾਲੀਆਂ ਚੱਟਾਨਾਂ ਅਤੇ ਗ੍ਰੇਨਾਈਟ ਵਰਗੇ ਕੁਦਰਤੀ ਸਰੋਤਾਂ ਨੂੰ ਕੱਟਿਆ ਜਾਂਦਾ ਹੈ, ਤੋੜਿਆ ਜਾਂਦਾ ਹੈ, ਵਿੱਚ ਛੇਕ ਕੀਤਾ ਜਾਂਦਾ ਹੈ, ਰਗੜਿਆ, ਪਾਲਿਸ਼ ਕੀਤੀ ਜਾਂਦੀ ਹੈ, ਘਸਾਇਆ ਜਾਂਦਾ ਹੈ, ਆਰੀ ਨਾਲ ਕੱਟਿਆ ਜਾਂਦਾ ਹੈ ਜਾਂ ਜ਼ੋਰ ਨਾਲ ਛੇੜਿਆ ਜਾਂਦਾ ਹੈ। ਇਹ ਕਿਰਿਆਵਾਂ ਦਿਖਾਈ ਦੇਣ ਵਾਲੀ ਧੂੜ ਪੈਦਾ ਕਰਦੀਆਂ ਹਨ, ਪਰ ਇਹ ਛੋਟੇ ਧੂੜ ਦੇ ਕਣ ਹਨ ਜੋ ਤੁਸੀਂ ਹਮੇਸ਼ਾਂ ਨਹੀਂ ਦੇਖ ਸਕਦੇ ਉਹ ਹਵਾ ਵਿੱਚ ਰਹਿੰਦੇ ਹਨ ਅਤੇ ਜਦੋਂ ਅਸੀਂ ਸਾਹ ਲੈਂਦੇ ਹਾਂ, ਤਾਂ ਫੇਫੜਿਆਂ ਵਿੱਚ ਅੰਦਰ ਡੂੰਘੇ ਦਾਖ਼ਲ ਹੋ ਸਕਦੇ ਹਨ।

ਤੱਥ ਸ਼ੀਟ ਡਾਊਨਲੋਡ ਕਰੋ long-arrow-right

ਮੈਂ ਆਪਣੇ ਆਪ ਨੂੰ ਸਿਲੀਕੋਸਿਸ ਹੋਣ ਤੋਂ ਕਿਵੇਂ ਬਚਾਅ ਸਕਦਾ/ਦੀ ਹਾਂ?

ਆਪਣੇ ਆਪ ਨੂੰ ਸਿਲੀਕੋਸਿਸ ਦੀ ਬਿਮਾਰੀ ਵਿਕਸਤ ਹੋਣ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਸਿਲੀਕਾ ਦੀ ਧੂੜ ਦੇ ਨਾਲ ਤੁਹਾਡੇ ਸੰਪਰਕ ਨੂੰ ਘਟਾਉਣਾ ਹੈ। ਤੁਹਾਡੇ ਸੰਪਰਕ ਨੂੰ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਨਿਯੰਤਰਣਾਂ ਦੀ ਦਰਜਾਬੰਦੀ (Hierarchy of Controls) ਦੀ ਪਾਲਣਾ ਕਰਨਾ ਹੈ। ਨਿਯੰਤਰਣਾਂ ਦੀ ਦਰਜਾਬੰਦੀ ਬਾਰੇ ਅਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਬਾਰੇ ਹੋਰ ਜਾਣਨ ਲਈ, Healthy Lungs at Work ਤੱਥ ਸ਼ੀਟ ਦੀ ਮੁਫ਼ਤ ਕਾਪੀ ਡਾਊਨਲੋਡ ਕਰੋ। ਇਹ ਇਸ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਤੁਸੀਂ ਅਤੇ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਕੰਮ ਦੇ ਵਾਤਾਵਰਣ ਵਿੱਚ ਕੀ ਕਰ ਸਕਦੇ ਹੋ, ਅਤੇ ਨਾਲ ਹੀ ਕੰਮ ‘ਤੇ ਆਪਣੀ ਅਤੇ ਆਪਣੇ ਸਾਥੀਆਂ ਦੀ ਫੇਫੜਿਆਂ ਦੀ ਸਿਹਤ ਦੀ ਸੁਰੱਖਿਆ ਕਰਨ ਲਈ ਤੁਸੀਂ ਆਪਣੇ ਆਪ ਕੀ ਕਰ ਸਕਦੇ ਹੋ। ਕੰਮ ‘ਤੇ ਆਪਣੇ ਫੇਫੜਿਆਂ ਦੀ ਸੁਰੱਖਿਆ ਬਾਰੇ ਹੋਰ ਜਾਣਨ ਲਈ ਇਹ ਵੀਡੀਓ ਵੇਖੋ।

ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ ਕਾਨੂੰਨ

ਰਾਜ ਅਤੇ ਕੇਂਦਰੀ ਪ੍ਰਦੇਸ਼ ਆਪਣੇ ਅਧਿਕਾਰ ਖੇਤਰਾਂ ਵਿੱਚ ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ (WHS) ਕਾਨੂੰਨਾਂ (Workplace Health and Safety (WHS) laws) ਨੂੰ ਲਾਗੂ ਕਰਨ, ਨਿਯਮਤ ਕਰਨ ਅਤੇ ਲਾਗੂ ਕਰਨ ਲਈ ਜ਼ਿੰਮੇਵਾਰ ਹਨ, ਅਤੇ ਇਹ ਕਾਨੂੰਨ ਆਸਟ੍ਰੇਲੀਆ ਭਰ ਦੇ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਵਿੱਚ ਵੱਖੋ ਵੱਖਰੇ ਹੁੰਦੇ ਹਨ।
WHS ਕਾਨੂੰਨਾਂ ਦਾ ਉਦੇਸ਼ ਸਾਰੇ ਕਾਮਿਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਦੀ ਰੱਖਿਆ ਕਰਨਾ ਹੈ।

Australian Capital Territory : WorkSafe ACT

New South Wales : SafeWork NSW

Northern Territory: NT WorkSafe

Queensland: WorkSafe Qld

South Australia: SafeWork SA

Tasmania: WorkSafe TAS

Victoria: WorkSafe VIC

Western Australia: WorkSafe WA

 

OLD-campaign_pack_image

ਹਿੱਸੇਦਾਰ ਪੈਕ ਡਾਊਨਲੋਡ ਕਰੋ

ਸਾਡਾ ਪ੍ਰਚਾਰਕ ਪੈਕ ਡਾਊਨਲੋਡ ਕਰੋ ਜਿਸ ਵਿੱਚ ਸਿਲੀਕੋਸਿਸ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਨ ਲਈ ਸੋਸ਼ਲ ਮੀਡੀਆ ਪੋਸਟਾਂ ਅਤੇ ਟਾਈਲਾਂ ਸ਼ਾਮਲ ਹਨ ਅਤੇ ਕਾਮੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਕਰ ਸਕਦੇ ਹਨ।

ਪੈਕ ਡਾਊਨਲੋਡ ਕਰੋ long-arrow-right

ਸਿਲੀਕੋਸਿਸ ਸਹਾਇਤਾ ਸੇਵਾ ਬਟਨ

ਕੀ ਤੁਸੀਂ ਜਾਂ ਤੁਹਾਡਾ ਪਿਆਰਾ ਸਿਲੀਕੋਸਿਸ ਤੋਂ ਪ੍ਰਭਾਵਿਤ ਹੈ?

ਸਹਾਇਤਾ ਲਈ ਇੱਥੇ ਕਲਿੱਕ ਕਰੋ long-arrow-right
Lung Foundation Australia acknowledges the traditional owners of country throughout Australia, and their continuing connection to land, sea and community. We pay our respects to their cultures, and to elders both past present and emerging.

Contact

Lung Foundation Australia
Level 4, 12 Cribb Street
Milton QLD 4064

Ph: 1800 654 301 (freecall in Australia)

E: enquiries@lungfoundation.com.au

ACNC Registered Charity Logo

© 2024 Lung Foundation Australia